ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਚੋਣਾਂ ਵਿੱਚ ਪਵਿੱਤਰ ਪਿੱਪਲ ਬਣਿਆ ਮੁੱਦਾ

ਲੁਧਿਆਣਾ,

ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਕੰਪਲੈਕਸ ਵਿੱਚ ਦਹਾਕੇ ਪੁਰਾਣਾ ਲੱਗਿਆ ਪਿੱਪਲ ਦਾ ਪਵਿੱਤਰ ਦਰੱਖਤ ਕੱਟਣ ਦਾ ਮਾਮਲਾ ਚੋਣ ਰੈਲੀਆਂ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ । ਐਸੋਸਿਏਸ਼ਨ ਵਿੱਤ ਸਕੱਤਰ ਦੇ ਉਮੀਦਵਾਰ ਸ਼੍ਰੀ ਅੱਛਰੂ ਰਾਮ ਗੁਪਤਾ ਅਤੇ ਜੁਇੰਟ ਸਕੱਤਰ ਦੇ ਉਮੀਦਵਾਰ ਸ਼੍ਰੀ ਵਲੈਤੀ ਰਾਮ ਦੁਰਗਾ ਨੇ ਕਿਹਾ ਇੱਹ ਪਵਿੱਤਰ ਦਰਖਤ ਜਿਨ੍ਹਾਂ ਨੂੰ ਹਿੰਦੂ ਧਰਮ ਵਿਚ ਦੇਵਤਿਆਂ ਦਾ ਦਰਜ਼ਾ ਦਿੱਤਾ ਜਾਂਦਾ ਹੈ ਨੂੰ ਕਥਿਤ ਤੋਰ ਤੇ ਚਾਵਲਾ ਨੇ ਕਟਵਾ ਦਿੱਤਾ । ਉਹਨਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ 6 ਅਹੁਦੇਦਾਰ ਉਥੇ ਪੁੱਜ ਕੇ ਇਸ ਕਾਰਵਾਈ ਦਾ ਵਿਰੋਧ ਕੀਤਾ , ਚਾਵਲਾ ਨੇ ਸਾਡੇ ਦੇਵਤਿਆਂ ਤੇ ਕੁਹਾੜੀਆਂ ਚਲਵਾਈਆਂ ਇਹਨਾਂ ਨੂੰ ਪਰਮਾਤਮਾ ਕਦੇ ਮਾਫ ਨਹੀਂ ਕਰੇਗਾ । ਉਹਨਾਂ ਕਿਹਾ ਕਿ ਅਸੀਂ 6 ਅਹੁਦੇਦਾਰਾਂ ਨੇ (ਚਾਵਲਾ ਅਤੇ ਲੱਕੀ ਤੋਂ ਬਿਨਾ ) ਭੁੱਲ ਬਖਸ਼ਾਣ ਲਈ ਪਵਿੱਤਰ ਪਿੱਪਲ ਦੇ 5 ਪੌਦੇ ਲਾਏ। ਚੋਣਾਂ ਵਿੱਚ ਇਹ ਮੁੱਦਾ ਮੈਂਬਰਾਂ ਦੀਆਂ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ।

Leave a Reply

Your email address will not be published. Required fields are marked *