ਪੰਜਾਬ ਤੇ ਹਰਿਆਣਾ ’ਚ ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ

ਲੋਕ ਆਵਾਜ਼, ਸਿਤੰਬਰ 12,2021:

ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ, ਜਿਸ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 24 ਘੰਟੇ ਅਤੇ ਹਰਿਆਣਾ ਵਿੱਚ 48 ਘੰਟੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ’ਚ ਸਭ ਤੋਂ ਵੱਧ 36 ਐੱਮਐੱਮ ਮੀਂਹ ਅੰਮ੍ਰਿਤਸਰ ਵਿੱਚ ਪਿਆ ਹੈ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਫਿਰੋਜ਼ਪੁਰ ’ਚ 21 ਐੱਮਐੱਮ, ਗੁਰਦਾਸਪੁਰ, ਨੂਰਮਹਿਲ ’ਚ 20 ਐੱਮਐੱਮ, ਪਠਾਨਕੋਟ ’ਚ 15 ਐੱਮਐੱਮ, ਲੁਧਿਆਣਾ ’ਚ 8 ਐੱਮਐੱਮ, ਬਰਨਾਲਾ ’ਚ 10.5 ਐੱਮਐੱਮ, ਪਟਿਆਲਾ ’ਚ 3 ਐੱਮਐੱਮ ਮੀਂਹ ਦਰਜ ਕੀਤਾ ਗਿਆ। ਹਰਿਆਣਾ ਦੇ ਰੋਹਤਕ ’ਚ 146 ਐੱਮਐੱਮ, ਗੁਰੂਗ੍ਰਾਮ ’ਚ 28 ਐੱਮਐੱਮ, ਨਾਰਨੌਲ ’ਚ 10 ਐੱਮਐੱਮ, ਹਿਸਾਰ ’ਚ 7 ਐੱਮਐੱਮ, ਭਿਵਾਨੀ ’ਚ 6 ਐੱਮਐੱਮ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਲੁਧਿਆਣਾ ’ਚ 28.5 ਡਿਗਰੀ ਸੈਲਸੀਅਸ, ਪਟਿਆਲਾ ’ਚ 28.3 ਡਿਗਰੀ ਸੈਲਸੀਅਸ, ਬਠਿੰਡਾ ’ਚ 30.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਰੋਹਤਕ ਦਾ ਤਾਪਮਾਨ 25.8, ਹਿਸਾਰ ’ਚ 28.3, ਨਾਰਨੌਲ ਦਾ 27.4 ਡਿਗਰੀ ਤੇ ਗੁਰੂਗ੍ਰਾਮ ਦਾ 27 ਡਿਗਰੀ ਸੈਲਸੀਅਸ ਸੀ।

Leave a Reply

Your email address will not be published. Required fields are marked *