ਸੀਬੀਡੀਟੀ ਨੇ ਆਮਦਨ ਕਰ ਫਾਰਮ 15 ਸੀਏ / 15 ਸੀਬੀ ਦੀ ਇਲੈਕਟ੍ਰਾਨਿਕ ਫਾਈਲਿੰਗ ਵਿਚ ਹੋਰ ਢਿੱਲ ਦਿੱਤੀ

ਲੋਕ ਆਵਾਜ਼,ਜੁਲਾਈ 22,2021:

ਆਮਦਨ ਕਰ ਕਾਨੂੰਨ, 1961 ਦੇ ਅਨੁਸਾਰ, ਫਾਰਮ 15 ਸੀਏ/15ਸੀ ਬੀ ਇਲੈਕਟ੍ਰਾਨਿਕ ਤੌਰ ‘ਤੇ ਦਾਖਲ ਕਰਨ ਦੀ ਜ਼ਰੂਰਤ ਹੈ। ਮੌਜੂਦਾ ਸਮੇਂ ਵਿੱਚ, ਟੈਕਸਦਾਤਾ ਕਿਸੇ ਵੀ ਵਿਦੇਸ਼ੀ ਅਦਾਇਗੀ ਲਈ ਅਧਿਕਾਰਤ ਡੀਲਰ ਨੂੰ ਕਾੱਪੀ ਜਮ੍ਹਾਂ ਕਰਨ ਤੋਂ ਪਹਿਲਾਂ, ਈ-ਫਾਈਲਿੰਗ ਪੋਰਟਲ ‘ਤੇ, ਫਾਰਮ 15 ਸੀਬੀ ਵਿਚ ਚਾਰਟਰਡ ਅਕਾਉਂਟੈਂਟ ਦੇ ਸਰਟੀਫਿਕੇਟ ਦੇ ਨਾਲ, ਫਾਰਮ 15 ਸੀਏ ਅਪਲੋਡ ਕਰਦੇ ਹਨ।

ਪੋਰਟਲ www.incometax.gov.in ‘ਤੇ ਆਮਦਨ ਕਰ ਫਾਰਮ 15 ਸੀਏ /15 ਸੀਬੀ ਦੀ ਇਲੈਕਟ੍ਰਾਨਿਕ ਫਾਈਲਿੰਗ ਵਿੱਚ ਟੈਕਸਦਾਤਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਸੀਬੀਡੀਟੀ ਵੱਲੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਟੈਕਸਦਾਤਾ ਅਧਿਕਾਰਤ ਡੀਲਰ ਨੂੰ ਫਾਰਮ 15ਸੀਏ/15 ਸੀਬੀ ਮੈਨੂਅਲ ਵਿਧੀ ਰਾਹੀਂ 15 ਜੁਲਾਈ 2021 ਤਕ ਜਮ੍ਹਾ ਕਰ ਸਕਦੇ ਸਨ।

ਹੁਣ ਉਪਰੋਕਤ ਤਾਰੀਖ ਨੂੰ 15 ਅਗਸਤ, 2021 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਟੈਕਸਦਾਤਾ ਹੁਣ ਉਕਤ ਫਾਰਮਾਂ ਨੂੰ ਮੈਨੂਅਲ ਰੂਪ ਵਿੱਚ 15 ਅਗਸਤ, 2021 ਤੱਕ ਅਧਿਕਾਰਤ ਡੀਲਰਾਂ ਕੋਲ ਵਿਦੇਸ਼ੀ ਭੁਗਤਾਨ ਦੇ ਮਕਸਦ ਲਈ ਜਮ੍ਹਾ ਕਰਵਾ ਸਕਦੇ ਹਨ। ਅਧਿਕਾਰਤ ਡੀਲਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਦੇਸ਼ੀ ਭੁਗਤਾਨ ਲਈ ਅਜਿਹੇ ਫਾਰਮਾਂ ਨੂੰ 15 ਅਗਸਤ 2021 ਤਕ ਸਵੀਕਾਰ ਕਰਨ। ਦਸਤਾਵੇਜ਼ ਪਛਾਣ ਨੰਬਰ ਦੀ ਸਿਰਜਣਾ ਦੇ ਮਕਸਦ ਲਈ  ਅਜਿਹੇ ਫਾਰਮਾਂ ਨੂੰ ਬਾਅਦ ਵਿੱਚ ਅਪ ਲੋਡ ਕਰਨ ਲਈ ਨਵੇਂ ਈ-ਫਾਈਲਿੰਗ ਪੋਰਟਲ ‘ਤੇ ਸਹੂਲਤ ਦਿੱਤੀ ਜਾਏਗੀ।

Leave a Reply

Your email address will not be published. Required fields are marked *