ਅਮਰੀਕਾ : ਮਹਿਲਾ ਡਰਾਈਵਰ ਦੀ ਨਿਕਲੀ 1.87 ਕਰੋੜ ਰੁਪਏ ਦੀ ਲਾਟਰੀ

ਲੋਕ ਆਵਾਜ਼,ਜੁਲਾਈ 21,2021:

ਇਨਸਾਨ ਦੀ ਕਿਸਮਤ ਕਦੋਂ ਪਲਟ ਜਾਵੇ ਕਿਸੇ ਨੂੰ ਨਹੀਂ ਪਤਾ। ਕਦੇ ਅਰਬਪਤੀ ਸ਼ਖ਼ਸ ਇੱਕਦਮ ਤੋਂ ਕੰਗਾਲ ਹੋ ਜਾਂਦਾ ਹੈ ਤੇ ਕਦੇ ਗਰੀਬ ਅਚਾਨਕ ਤੋਂ ਅਮੀਰ ਬਣ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਹਿਲਾ ਉਬਰ ਇਟਸ ਵਿੱਚ ਡਰਾਈਵਰ ਦੀ ਨੌਕਰੀ ਕਰਦੀ ਸੀ। ਕੁਝ ਦਿਨ ਪਹਿਲਾਂ ਉਸ ਦੀ ਕਿਸਮਤ ਬਦਲੀ ਅਤੇ ਉਹ ਅਚਾਨਕ ਕਰੋੜਪਤੀ ਬਣ ਗਈ। ਹੁਣ ਉਸ ਨੇ ਡਰਾਈਵਰ ਦੀ ਨੌਕਰੀ ਛੱਡਣ ਦਾ ਮਨ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਮੈਰੀਲੈਂਡ ਵਿੱਚ ਆਮਦਿਨੋਂ ਨਾਂ ਦੀ ਮਹਿਲਾ ਉਬਰ ਇਟਸ ਵਿੱਚ ਡਰਾਈਵਰ ਦਾ ਕੰਮ ਕਰਦੀ ਸੀ। ਇੱਕ ਦਿਨ ਕੰਮ ਦੇ ਸਿਲਸਿਲੇ ਵਿੱਚ ਉਹ ਕਵਿਕ ਸੈਸ ਮਾਰਟ ਵਿੱਚ ਗਈ। ਉਥੇ ਉਸ ਨੇ ਲਾਟਰੀ ਟਿਕਟ ਵਿਕਦੇ ਹੋਏ ਦੇਖੇ। ਕੁਝ ਦੇਰ ਸੋਚਣ ਤੋਂ ਬਾਅਦ ਮਹਿਲਾ ਨੇ ਲਾਟਰੀ ਟਿਕਟ ਖਰੀਦਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਘਰ ਆ ਕੇ ਮੈਰੀਲੈਂਡ ਲਾਟਰੀ ਐਪ ਦਾ ਇਸਤੇਮਾਲ ਕਰਕੇ ਉਸ ਨੇ ਪੁਰਸਕਾਰਾਂ ਦੀ ਸ਼੍ਰੇਣੀ ਵਿੱਚ ਸਕਰੈਚ ਆਫ ਦੀ ਸੂਚੀ ਕੱਢੀ ਅਤੇ ਇੱਕ ਤੋਂ ਦਸ ਡਾਲਰ ਦਾ ਕੈਸ਼ ਗੇਮ ਚੁਣਿਆ। ਉਸ ਦੌਰਾਨ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਹੁਣ ਉਸ ਦੀ ਕਿਸਮਤ ਪਲਟਣ ਵਾਲੀ ਹੈ। ਮਹਿਲਾ ਕੰਮ ’ਤੇ ਗਈ ਹੋਈ ਸੀ ਉਦੋਂ ਹੀ ਫੋਨ ’ਤੇ ਮੈਸੇਜ ਆਇਆ, ਜਦ ਉਨ੍ਹਾਂ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ। ਜੋ ਲਾਟਰੀ ਖਰੀਦੀ ਸੀ ਉਸ ’ਤੇ ਜੈਕਪੌਟ ਲੱਗਿਆ ਸੀ। ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਰਕਮ 1.87 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੋਵੇਗੀ। ਇਸ ਤੋਂ ਬਾਅਦ ਉਹ ਬਹੁਤ ਖੁਸ਼ ਹੋਈ। ਉਸ ਨੇ ਤੁਰੰਤ ਫੋਨ ਕਰਕੇ ਅਪਣੇ ਘਰ ਵਾਲਿਆਂ ਨੁੰ ਇਹ ਖੁਸ਼ਖਬਰੀ ਦਿੱਤੀ। ਆਮਦਿਨੋਂ ਮੁਤਾਬਕ ਉਨ੍ਹਾਂ ਦੀ ਉਮਰ 47 ਸਾਲ ਹੋ ਗਈ ਹੈ ਅਜਿਹੇ ਵਿੱਚ ਉਹ ਹੁਣ ਨੌਕਰੀ ਨਹੀਂ ਕਰਨਾ ਚਾਹੁੰਦੀ। ਇਹ ਜੈਕਪੌਟ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਖੁਸ਼ੀਆਂ ਲੈ ਕੇ ਆਇਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਬੱਚੇ ਹਨ ਜਿਸ ਕਾਰਨ ਉਨ੍ਹਾਂ ਘਰ ਦਾ ਖ਼ਰਚਾ ਚਲਾਉਣ ਵਿੱਚ ਕਾਫੀ ਦਿੱਕਤ ਹੋ ਰਹੀ ਸੀ। ਉਹ ਲਾਟਰੀ ਕਾਫੀ ਦਿਨਾਂ ਤੋਂ ਖਰੀਦ ਰਹੀ ਸੀ। ਲੇਕਿਨ ਇਸ ਵਾਰ ਉਹ ਕਰੋੜਪਤੀ ਬਣ ਗਈ। ਉਹ ਇਨਾਮ ਦੇ ਪੈਸਿਆਂ ਨਾਲ ਅਪਣੇ ਬਿਲ ਅਤੇ ਉਧਾਰ ਚੁਕਾਵੇਗੀ। ਇਸ ਤੋਂ ਬਾਅਦ ਉਹ ਘਰ ਦਾ ਡਾਊਨ ਪੇਮੈਂਟ ਦੇਵੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਨ੍ਹਾਂ ਪੈਸਿਆਂ ਨਾਲ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ।

Leave a Reply

Your email address will not be published. Required fields are marked *