ਜੰਮੂ ਹਵਾਈ ਅੱਡੇ ਨੇ ਕੋਵਿਡ 19 ਖਿ਼ਲਾਫ਼ ਲੜਾਈ ਵਿੱਚ ਸਹਿਯੋਗ ਦਿੰਦਿਆਂ 16 ਲੱਖ ਤੋਂ ਵੱਧ ਟੀਕਾ ਖ਼ੁਰਾਕਾਂ ਪੁਚਾਈਆਂ

ਲੋਕ ਆਵਾਜ਼, ਜੂਨ 11,2021:

ਸਾਡਾ ਰਾਸ਼ਟਰ ਕੋਰੋਨਾ ਵਾਇਰਸ ਖਿ਼ਲਾਫ਼ ਇੱਕ ਗੰਭੀਰ ਲੜਾਈ ਲੜ ਰਿਹਾ ਹੈ ਅਤੇ ਇਸ ਸੰਕਟਮਈ ਸਮੇਂ ਦੌਰਾਨ ਮੈਡੀਕਲ ਜ਼ਰੂਰਤਾਂ ਜਿਵੇਂ ਟੀਕੇ ਅਤੇ ਹੋਰ ਮੈਡੀਕਲ ਵਸਤਾਂ ਦੀ ਸਪਲਾਈ ਸਭ ਤੋਂ ਮਹੱਤਵਪੂਰਨ ਹੈ । ਜੰਮੂ ਹਵਾਈ ਅੱਡੇ ਨੇ ਮੈਡੀਕਲ ਵਸਤਾਂ ਨੂੰ ਸਹਿਜੇ ਆਵਾਜਾਈ ਦੁਆਰਾ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਕੇ ਸਰਗਰਮ ਭੂਮਿਕਾ ਨਿਭਾਈ ਹੈ ।

ਜੰਮੂ ਹਵਾਈ ਅੱਡੇ ਦੇ ਪਹਿਲੀ ਕਤਾਰ ਦੇ ਵਰਕਰਾਂ ਨੇ 16 ਲੱਖ ਤੋਂ ਵੱਧ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ ਖ਼ੁਰਾਕਾਂ ਦੀ ਸਹੂਲਤ ਦਿੰਦਿਆਂ ਇਨ੍ਹਾਂ ਨੂੰ ਸੂਬਾ ਟੀਕਾਕਰਨ ਵਿਭਾਗ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪ੍ਰਤੀਨਿਧਾਂ ਨੂੰ ਸੌਂਪੀਆ ਹੈ । ਹਵਾਈ ਅੱਡੇ ਨੇ ਮੁਸਾਫ਼ਰਾਂ ਦੇ ਸਫਰ ਤਜ਼ਰਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਸਫਰ ਮੁਹੱਈਆ ਕੀਤਾ ਹੈ । ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮ ਚ ਐੱਫ ਐੱਚ ਡਬਲਿਊ) ਦੇ ਸਟੈਂਡਰਡ ਆਪਰੇਟਿੰਗ ਉਪਾਵਾਂ ਅਨੁਸਾਰ  ਹਵਾਈ ਅੱਡੇ ਅਤੇ ਮੁਸਾਫ਼ਰਾਂ ਅਤੇ ਕਰਮਚਾਰੀਆਂ ਦੇ ਰਹਿਣ ਵਾਲੀ ਜਗ੍ਹਾ ਨੂੰ ਬਹੁਤ ਚੰਗੀ ਤਰ੍ਹਾਂ ਸੈਨੇਟਾਈਜ਼ਡ ਕਰਕੇ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਆਉਣ ਵਾਲੇ ਸਾਰੇ ਮੁਸਾਫ਼ਰਾਂ ਦੇ ਕੋਵਿਡ 19 ਟੈਸਟ ਲਈ ਸਿਹਤ ਵਿਭਾਗ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।

ਜੰਮੂ ਹਵਾਈ ਅੱਡੇ ਨੇ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜੀ ਬੀ ਪੰਤ ਹਸਪਤਾਲ , ਜੰਮੂ ਕੈਂਟ ਵਿੱਚ ਟੀਕਾਕਰਨ ਕੈਂਪ ਵੀ ਆਯੋਜਿਤ ਕੀਤਾ ਹੈ । ਇਹ ਕੈਂਪ ਏ ਏ ਆਈ ਦੇ ਮੁਲਾਜ਼ਮਾਂ ਅਤੇ ਹਵਾਈ ਅੱਡੇ ਦੇ ਭਾਗੀਦਾਰਾਂ ਲਈ ਜੰਮੂ ਤੇ ਕਸ਼ਮੀਰ ਸਰਕਾਰ ਦੇ ਕੌਮੀ ਸਿਹਤ ਮਿਸ਼ਨ ਤਹਿਤ ਤਰਜੀਹ ਗਰੁੱਪ ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਅਧੀਨ 489 ਤੋਂ ਵੱਧ ਵਿਅਕਤੀਆਂ ਨੂੰ ਪਹਿਲੇ ਪੜਾਅ ਵਿੱਚ ਟੀਕਾ ਲਗਾਇਆ ਗਿਆ ਹੈ । ਹੋਰ ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ ਵਿੱਚ ਬਾਕੀ ਰਹਿੰਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਟੀਕਾ ਲਗਾਇਆ ਜਾਵੇਗਾ । ਏਅਰਪੋਰਟ ਸਿਕਿਉਰਟੀ  ਸਟਾਫ਼ (ਸੀ ਆਈ ਐੱਸ ਐੱਫ ) ਦੇ ਕਰੀਬ 300 ਕਾਮਿਆਂ ਨੂੰ ਵੀ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਾ ਹੈ ।

ਮੁਸਾਫ਼ਰਾਂ ਵਿੱਚ ਕੋਵਿਡ 19 ਦੇ ਉੱਚਿਤ ਵਿਹਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜੰਮੂ ਹਵਾਈ ਅੱਡੇ ਤੇ ਨਿਯਮਤ ਤੌਰ ਤੇ ਐੱਫ ਆਈ ਡੀ ਐੱਸ , ਬੈਨਰਾਂ , ਪੋਸਟਰਾਂ ਰਾਹੀਂ ਨਿਰਦੇਸ਼ਾਂ ਦੀ ਪ੍ਰਦਰਸ਼ਨੀ ਅਤੇ ਜਨਤਕ ਐਡਰੈੱਸ ਪ੍ਰਣਾਲੀ ਰਾਹੀਂ ਜਾਣਕਾਰੀ ਦੀ ਘੋਸ਼ਣਾ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *