ਲੋਕ ਆਵਾਜ਼, ਅਪ੍ਰੈਲ 21,2022:
ਕਸ਼ਮੀਰ ਵਾਦੀ ਦੇ ਕਈ ਉਚਾਈ ਵਾਲੇ ਸਥਾਨਾਂ ‘ਤੇ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਨੀਵੇਂ ਇਲਾਕਿਆਂ ‘ਚ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸਥਿਤ ਗੁਲਮਰਗ, ਬਾਂਦੀਪੋਰਾ ਵਿੱਚ ਗੁਰੇਜ਼, ਕੁਪਵਾੜਾ ਵਿੱਚ ਮਾਛਿਲ ਅਤੇ ਗੰਦਰਬਲ ਵਿੱਚ ਸੋਨਮਰਗ ਸਮੇਤ ਕਈ ਖੇਤਰਾਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ।