ਕੈਨੇਡਾ ਸਰਕਾਰ ਤਿੰਨ ਸਾਲਾਂ ਵਿੱਚ 13 ਲੱਖ 29 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਵੇਗੀ

ਲੋਕ ਆਵਾਜ਼, ਫਰਵਰੀ 19,2022:

ਓਟਵਾ – ਕੈਨੇਡਾ ਵਿਚ ਕਿਰਤੀਆਂ ਦੀ ਭਾਰੀ ਕਿੱਲਤ ਨੂੰ ਵੇਖਦਿਆਂ ਟਰੂਡੋ ਸਰਕਾਰ ਨੇ ਤਿੰਨ ਸਾਲਾਂ ਵਿੱਚ 13 ਲੱਖ 29 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਐਲਾਨ ਕੀਤਾ ਹੈ।
ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੇ ਤਿੰਨ ਸਾਲ ਦੀ ਯੋਜਨਾ ਪੇਸ਼ ਕਰਦਿਆਂ ਦੱਸਿਆ 2022 ਵਿਚ 431,645 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਦਿਤੀ ਜਾਵੇਗੀ ਜਦਕਿ 2023 ਵਿਚ ਇਹ ਗਿਣਤੀ ਵਧਾ ਕੇ 4 ਲੱਖ 47 ਹਜ਼ਾਰ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।
ਇਸੇ ਤਰ੍ਹਾਂ 2024 ਵਿਚ 4 ਲੱਖ 51 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਜਾਵੇਗੀ।

Leave a Reply

Your email address will not be published.