ਦੀਪ ਸਿੱਧੂ ਦੀ ਮੌਤ – ਦਿੱਲ੍ਹੀ ਤੋਂ ਪਰਤਦਿਆਂ ਵਾਪਰਿਆ ਹਾਦਸਾ

ਲੋਕ ਆਵਾਜ਼, ਫਰਵਰੀ 15,2022,

ਦਿੱਲੀ – ਕੁੰਡਲੀ ਐਕਸਪ੍ਰੈਸ ਵੇਅ ਤੇ ਹੋਏ ਇੱਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋਣ ਦੀ ਸੂਚਨਾ ਹੈ। ਲਾਲ ਕਿਲ੍ਹਾ ਦਿੱਲੀ ਤੇ ਕੇਸਰੀ ਨਿਸ਼ਾਨ ਝੁਲਾਉਣ ਕਾਰਨ ਸੁਰਖੀਆਂ ਵਿੱਚ ਆਏ ਦੀਪ ਸਿੱਧੂ ਦਿੱਲੀ ਤੋਂ ਵਾਪਸ ਪੰਜਾਬ ਪਰਤ ਰਹੇ ਸਨ ਦੌਰਾਨ ਹਾਦਸਾ ਵਾਪਰਿਆ। ਵੇਰਵਿਆਂ ਦੀ ਉੱਡੀਕ ਕੀਤੀ ਜਾ ਰਹੀ ਹੈ

ਇਹ ਹਾਦਸਾ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਵਾਪਰਿਆ। ਦੱਸ ਦੇਈਏ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਸਨ। ਉਸ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਸੀ ਅਤੇ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ ਬਾਅਦ ‘ਚ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ।

15 ਫਰਵਰੀ ਦੀ ਰਾਤ ਨੂੰ ਦੀਪ ਸਿੱਧੂ ਪੁੱਤਰ ਸੁਰਜੀਤ ਸਿੱਧੂ ਵਾਸੀ ਕਮਲਾ ਨਹਿਰੂ ਕਲੋਨੀ ਬਠਿੰਡਾ ਆਪਣੀ ਮੰਗੇਤਰ ਰੀਨਾ ਰਾਏ ਨਾਲ ਪਿਪਲੀ ਟੋਲ ਵਿਖੇ ਦਿੱਲੀ ਤੋਂ ਪੰਜਾਬ ਆ ਰਹੇ ਸਨ । ਅਚਾਨਕ ਉਹਨਾਂ ਦੀ ਸਕਾਰਪੀਓ ਟਰੱਕ ਨਾਲ ਟਕਰਾ ਗਈ ਅਤੇ ਹਾਦਸੇ ਵਿੱਚ ਮੌਤ ਹੋ ਗਈ। ਉਹਨਾਂ ਦੇ ਮ੍ਰਿਤਕ ਸਰੀਰ ਨੂੰ ਟੋਲ ਐਂਬੂਲੈਂਸ ਰਾਹੀਂ ਖਰਖੌਦਾ ਹਸਪਤਾਲ ਪਹੁੰਚਾਇਆ ਗਿਆ ਹੈ ।ਮੌਕੇ ਤੇ ਪੁੱਜੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *