ਕੈਨੇਡਾ 2022 ਵਿੱਚ 4 ਲੱਖ 11 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ ਆਰ ਦੇਵੇਗਾ – 2021 ਦਾ 4 ਲੱਖ ਦਾ ਟੀਚਾ ਪੂਰਾ – ਨਵੇਂ ਵਰ੍ਹੇ ਆ ਸਕਦੀਆਂ ਹਨ ਨਵੀਆਂ ਨੀਤੀਆਂ – ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਕੀਤੇ ਕਈ ਐਲਾਨ

ਲੋਕ ਆਵਾਜ਼, ਦਸੰਬਰ 25,2021:

ਔਟਵਾ – ਕੈਨੇਡਾ ਦਾ ਇੰਮੀਗ੍ਰੇਸ਼ਨ ਦਾ ਸਾਲ 2021 ਲਈ 4001000 ਦਾ ਟੀਚਾ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਵੇਗਾ , ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਨਵੰਬਰ ਦੇ ਅੰਤ ਤੱਕ 3 ਲੱਖ 70 ਹਜ਼ਾਰ ਪ੍ਰਵਾਸੀ ਕੈਨੇਡਾ ਪਹੁੰਚ ਚੁੱਕੇ ਸਨ ਅਤੇ ਦਸੰਬਰ ਦੇ ਅੰਕੜਿਆਂ ਨਾਲ 4 ਲੱਖ ਇਕ ਹਜ਼ਾਰ ਦਾ ਟੀਚਾ ਆਸਾਨੀ ਨਾਲ ਸਰ ਹੋ ਜਾਵੇਗਾ।ਪੂਰਾ ਕਰਨ ਦੇ ਮਕਸਦ ਨਾਲ ਕੀਤੇ ਉਪਾਅ ਸੰਭਾਵਤ ਤੌਰ ’ਤੇ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਲਾਗੂ ਰਹਿਣਗੇ ਅਤੇ ਪ੍ਰਵਾਸੀਆਂ ਨੂੰ ਆਪਣੇ ਸੁਪਨਿਆਂ ਦੇ ਮੁਲਕ ਵਿਚ ਆਉਣ ਦਾ ਮੌਕਾ ਮਿਲਦਾ ਰਹੇਗਾ। ਹੁਣ 2022 ਵਿਚ ਕੈਨੇਡਾ 4 ਲੱਖ 11 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਤਿਆਰ ਬਰ ਤਿਆਰ ਹੈ।

ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਮਹਾਂਮਾਰੀ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ।
ਇਕ ਵੇਲਾ ਅਜਿਹਾ ਆ ਗਿਆ ਸੀ ਕਿ ਪਿਛਲੇ ਸਾਲ ਦੀ ਤਰਜ਼ ’ਤੇ ਇਸ ਸਾਲ ਵੀ ਟੀਚਾ ਪੂਰਾ ਕਰਨਾ ਮੁਸ਼ਕਲ ਮਹਿਸੂਸ ਹੋਇਆ ਪਰ ਫਿਰ ਨਵੇਂ ਉਪਾਵਾਂ ਨੇ ਰਾਹ ਸੌਖਾ ਕਰ ਦਿਤਾ।

ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਇਸ ਸਾਲ 90 ਹਜ਼ਾਰ ਉਹਨਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਕੀਮ ਰਾਹੀਂ ਪੀ ਆਰ ਦਿੱਤੀ ਸੀ ਜਿਹੜੇ ਆਪਣੀ ਪੜ੍ਹਾਈ ਤੋਂ ਬਾਅਦ ਇੱਕ ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਸਨ। ਇੰਮੀਗ੍ਰੇਸ਼ਨ ਮੰਤਰੀ ਦੇ ਐਲਾਨ ਤੋਂ ਬਾਅਦ ਸਮਝਿਆ ਜਾਂਦਾ ਕਿ ਨਵੇਂ ਸਾਲ (2022) ਵਿੱਚ ਵੀ ਆਪਣੀ ਪ੍ਰਵਾਸੀ ਕਾਮਿਆਂ ਦੀ ਲੋੜ ਪੂਰੀ ਕਰਨ ਲਈ ਇੰਮੀਗ੍ਰੇਸ਼ਨ ਵਿਸ਼ੇਸ਼ ਨੀਤੀਆਂ ਰਾਹੀਂ 4 ਲੱਖ 11 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ ਆਰ ਦਿੱਤੀ ਜਾ ਸਕਦੀ ਹੈ।

ਪਿਛਲੇ ਸਾਲ, ਅਸੀਂ ਇੱਕ ਅਭਿਲਾਸ਼ੀ ਟੀਚਾ ਰੱਖਿਆ ਸੀ। ਅੱਜ, ਅਸੀਂ ਇਸ ਨੂੰ ਪ੍ਰਾਪਤ ਕੀਤਾ. ਇਹ ਸਾਡੇ ਦੇਸ਼ ਲਈ ਇੱਕ ਇਤਿਹਾਸਕ ਪਲ ਹੈ, ਕਿਉਂਕਿ ਅਸੀਂ ਆਪਣੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਦੇ ਹਾਂ। ਮੈਂ ਆਪਣੇ ਵਿਭਾਗ ਦੇ ਸਾਰੇ ਕਰਮਚਾਰੀਆਂ, ਖਾਸ ਤੌਰ ‘ਤੇ ਸਾਡੇ ਸੰਚਾਲਨ ਖੇਤਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਹ ਸੰਭਵ ਕੀਤਾ। ਕੈਨੇਡਾ ਇਮੀਗ੍ਰੇਸ਼ਨ ‘ਤੇ ਬਣਿਆ ਹੈ, ਅਤੇ ਅਸੀਂ ਉਨ੍ਹਾਂ ਪ੍ਰਵਾਸੀਆਂ ਦਾ ਸੁਆਗਤ ਕਰਨਾ ਜਾਰੀ ਰੱਖਾਂਗੇ ਜਿਨ੍ਹਾਂ ਦੀ ਕੈਨੇਡਾ ਨੂੰ ਸਫ਼ਲਤਾ ਲਈ ਲੋੜ ਹੈ। ਮੈਂ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਸਾਡੇ 401,000 ਨਵੇਂ ਗੁਆਂਢੀ ਦੁਆਰਾ ਕੀਤੇ ਗਏ ਸ਼ਾਨਦਾਰ ਯੋਗਦਾਨ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ।

– ਮਾਨਯੋਗ ਸੀਨ ਫਰੇਜ਼ਰ, ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਕੈਨੇਡਾ

Leave a Reply

Your email address will not be published.