ਸਿਲੰਡਰ, ਪੈਟਰੋਲ ਤੇ ਡੀਜ਼ਲ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਪ੍ਰਭਾਵ ਕਾਰਨ ਹੋਣਗੇ ਸਸਤੇ

ਲੋਕ ਆਵਾਜ਼, ਦਸੰਬਰ 1,2021:

ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਡੈਲਟਾ ਨਾਲੋਂ ਜਿਆਦਾ ਖਰਤਨਾਕ ਹੋਣ ਦੀ ਖਬਰ ਨਾਲ ਪੂਰੀ ਦੁਨੀਆਂ ਸਾਵਧਾਨੀ ਵਰਤ ਰਹੀ ਹੈ। ਇਸ ਦੇ ਚਲਦੇ ਦੁਨੀਆਂ ਦੇ ਦੇਸ਼ ਇੱਕ ਵਾਰ ਫਿਰ ਤੋਂ ਹਵਾਈ ਯਾਤਰਾ ’ਤੇ ਪਾਬੰਦੀ ਸਮੇਤ ਲਾਕਡਾਊਨ ਦਾ ਸਹਾਰਾ ਲੈ ਰਹੇ ਹਨ। ਇਸ ਕਾਰਨ ਸ਼ੁਕਰਵਾਰ ਨੂੰ ਕੱਚੇ ਤੇਲ ਦਾ ਮੁੱਲ ਇੱਕ ਦਿਨ ’ਚ ਲਗਭਗ 12 ਫੀਸਦੀ ਟੁੱਟ ਕੇ 72 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਿਆ। ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਇੱਕ ਹੋਰ ਵੱਡੀ ਰਾਹਤ ਮਿਲਣ ਦੀ ਉਮੀਦ ਵੱਧ ਗਈ ਹੈ। ਆਉਣ ਵਾਲੇ ਦਿਨਾਂ ’ਚ ਪੈਟਰੋਲ ਤੇ ਡੀਜਲ ਦੇ ਮੁੱਲ 5 ਰੁਪਏ ਪ੍ਰਤੀ ਲਿਟਰ ਤੱਕ ਘੱਟ ਹੋ ਸਕਦੇ ਹਨ। ਉੂਰਜਾ ਮਾਹਿਰਾਂ ਨੇ ਕੌਮਾਂਤਰੀ ਸਥਿਤੀ ਕਾਰਨ ਕੱਚੇ ਤੇਲ ਦੇ ਮੁੱਲ ’ਚ ਆਈ ਵੱਡੀ ਗਿਰਾਵਟ ਤੋਂ ਬਾਅਦ ਇਹ ਅੰਦਾਜਾ ਲਾਇਆ ਹੈ।
ਹਰ ਮਹੀਨੇ ਦੀ 1 ਤਰੀਕ ਨੂੰ ਕਮਰਸ਼ੀਅਲ ਅਤੇ ਘਰੇਲੂ ਸਿਲੰਡਰਾਂ ਦੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ। ਇਸ ਵਾਰ 1 ਦਸੰਬਰ ਨੂੰ ਹੋਣ ਵਾਲੀ ਸਮੀਖਿਆ ’ਚ ਪੂਰੀ ਸੰਭਾਵਨਾ ਹੈ ਕਿ ਸਿਲੰਡਰ ਦੇ ਰੇਟ ਘੱਟਣਗੇ। ਅਜਿਹਾ ਇਸ ਲਈ ਕਿ ਅੰਤਰਰਾਸ਼ਟਰੀ ਬਾਜਾਰ ’ਚ ਕੀਮਤਾਂ ਘੱਟ ਹੋਈਆਂ ਹਨ। ਆਈ.ਆਈ.ਐਫ.ਐਲ.ਸਕਿਓਰਿਟੀਜ ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗਪਤਾ ਨੇ ਇੱਕ ਇੰਟਰਵਿਉੂ ’ਚ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਓਮੀਕ੍ਰੋਨ ਤੋਂ ਖਤਰਾਂ ਵਧਦਾ ਹੈ ਤਾਂ ਦੁਨੀਆਂ ਭਰ ਦੇ ਦੇਸ਼ ਸਖਤੀ ਵਧਾਉਣਗੇ। ਇਹ ਕੱਚੇ ਤੇਲ ਦੀ ਮੰਗ ਨੂੰ ਘੱਟ ਕਰਨ ਦਾ ਕੰਮ ਕਰੇਗਾ। ਉਥੇ ਹੀ, ਕੌਮਾਂਤਰੀ ਦਬਾਅ ਤੋਂ ਬਾਅਦ 2 ਦਸੰਬਰ ਨੂੰ ਹੋਣ ਵਾਲੀ ਓਪੇਕ ਦੇਸ਼ਾਂ ਦੀ ਬੈਠਕ ’ਚ ਕੱਚੇ ਤੇਲ ਦਾ ਉਤਪਾਦਨ ਵਧਾਉਣ ਦਾ ਫੈਸਲਾ ਹੋ ਸਕਦਾ ਹੈ।
ਕੀਮਤ ’ਚ 5 ਤੋਂ 7 ਫੀਸਦੀ ਦੀ ਹੋਵੇਗੀ ਕਟੌਤੀ: ਉੂਰਜਾ ਮਾਹਰ ਨਰਿੰਦਰ ਤਨੇਜਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜਾਰ ’ਚ ਕੱਚੇ ਤੇਲ ਦੀ ਕੀਮਤ ’ਚ 10 ਫੀਸਦੀ ਦੀ ਕਮੀ ਆ ਗਈ ਹੈ। ਹਾਲਾਂਕਿ ਇੰਨੀ ਕਮੀ ਘਰੇਲੂ ਬਾਜਾਰ ’ਚ ਹੋਣ ਦੀ ਉਮੀਦ ਨਹੀਂ ਹੈ। ਇਸ ਦੇ ਬਾਵਜੂਦ ਕੰਪਨੀਆਂ 5 ਤੋਂ 7 ਫੀਸਦੀ ਦੀ ਕਮੀ ਪੈਟਰੋਲ ਡੀਜਲ ਦੀ ਕੀਮਤ ’ਚ ਆੳਂੁਣ ਵਾਲੇ 15 ਦਿਨਾਂ ਦੇ ਸਾਈਕਲ ਪੂਰਾ ਹੋਣ ਤੇ ਕਰ ਸਕਦੀਆਂ ਹਨ। ਅਜਿਹੇ ’ਚ ਜੇਕਰ 5 ਫੀਸਦੀ ਦੀ ਕਮੀ ਹੁੰਦੀ ਹੈ ਤੇ ਦਿੱਲੀ ’ਚ ਪੈਟਰੋਲ 103.97 ਰੁਪਏ ਪ੍ਰਤੀ ਲਿਟਰ ਹੈ ਤਾਂ 5 ਰੁਪਏ ਦੀ ਕਮੀ ਆਸਾਨੀ ਨਾਲ ਹੋ ਜਾਵੇਗੀ।
ਕੀਮਤ 15 ਦਿਨ ਦੇ ‘ਰੋਲਿੰਗ’ ਔਸਤ ਦੇ ਆਧਾਰ ਤੇ ਤੈਅ: ਕੱਚੇ ਤੇਲ ਦੇ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਪੱਧਰ ਤੇ ਪ੍ਰਚੂਨ ਕੀਮਤਾਂ 15 ਦਿਨ ਦੇ ‘ਰੋਲਿੰਗ’ ਔਸਤ ਦੇ ਆਧਾਰ ਤੇ ਤੈਅ ਕੀਤੀਆਂ ਜਾਂਦੀਆਂ ਹਨ। ਭਾਵ, ਕੱਚਾ ਤੇਲ ਖਰੀਦਣ ਤੋਂ ਬਾਅਦ ਉਸ ਨੂੰ ਰਿਫਾਇਨਰੀ ’ਚ ਸਾਫ ਹੋ ਕੇ ਪੈਟਰੋਲ-ਡੀਜਲ ਦੇ ਰੂਪ ’ਚ ਬਾਜਾਰ ’ਚ ਆਉਣ ’ ਚ ਲਗਭਗ 15 ਦਿਨ ਦਾ ਸਮਾਂ ਲੱਗਦਾ ਹੈ। ਅਜਿਹੇ ’ਚ ਅੰਤਰਰਾਸ਼ਟਰੀ ਪੱਧਰ ’ਤੇ ਕੀਮਤਾਂ ’ਚ ਗਿਰਾਵਟ ਦਾ ਫਾਇਦਾ ਅਗਲੇ ਕੁਝ ਦਿਨਾਂ ਤੋਂ ਬਾਅਦ ਹੀ ਮਿਲੇਗਾ। ਉਥੇ ਹੀ ਹਾਲ ’ਚ ਅਮਰੀਕਾ , ਜਾਪਾਨ ਤੇ ਦੱਖਣ ਕੋਰੀਆਂ ਸਮੇਤ ਭਾਰਤ ਵਰਗੇ ਪ੍ਰਮੁੱਖ ਤੇਲ ਖਪਤਕਾਰ ਦੇਸ਼ਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਸਾਂਝੇ ਯਤਨ ਦੇ ਤਹਿਤ ਆਪਣੇ ਰਣਨੀਤਿਕ ਭੰਡਾਰ ਤੋਂ ਕੱਚੇ ਤੇਲ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਦਾ ਵੀ ਅਸਰ ਹੁਣ ਤੱਕ ਨਹੀਂ ਹੋਇਆ ਹੈ। ਅੱਗੇ ਹੋਣ ’ਤੇ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ।

Leave a Reply

Your email address will not be published.