ਤਪਾ ਦੇ 78 ਸਾਲਾ ਦੌੜਾਕ ਦੀ ਏਸ਼ੀਆਈ ਖੇਡਾਂ ਲਈ ਚੋਣ

ਲੋਕ ਆਵਾਜ਼, ਦਸੰਬਰ 1,2021:

ਤਪਾ ਸ਼ਹਿਰ ਦੀ ਗਲੀ ਨੰਬਰ ਦੋ ਦੇ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ(78) ਪੁੱਤਰ ਮੋਤੀ ਰਾਮ ਢਿਲਵਾਂ ਵਾਲੇ ਦੌੜਾਕ ਦੀ ਏਸ਼ੀਆਈ ਕੌਮਾਂਤਰੀ ਅਥਲੈਟਿਕਸ ਮੁਕਾਲਿਆਂ ਲਈ ਚੋਣ ਕੀਤੀ ਗਈ ਹੈ। ਉਸਨੇ ਵਾਰਾਣਸ਼ੀ (ਯੂ.ਪੀ) ‘ਚ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ ਚੌਂ 10 ਕਿਲੋਮੀਟਰ ਦੀ ਦੌੜ ‘ਚ ਕਾਂਸੀ ਦਾ ਤਮਗਾ ਜਿੱਤਿਆ ਹੈ ਜਿਸ ਕਾਰਨ ਤਪਾ ਵਿੱਚੋਂ ਉਸਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਸੁਰਿੰਦਰ ਕੁਮਾਰ ਨੂੰ 2022 ਵਿੱਚ ਜਪਾਨ ਦੇ ਸ਼ਹਿਰ ਟੋਕੀਉ ਵਿੱਚ ਏਸ਼ੀਆਈ ਅਥਲੈਟਿਕਸ ਲਈ ਟੋਕੀਉ ਵਿੱਚ ਖੇਡਣ ਲਈ ਚੁਣਿਆਂ ਗਿਆ ਹੈ ਜਿਸ ਨਾਲ ਜਿਥੇ ਸੁਰਿੰਦਰ ਕੁਮਾਰ ਦੇ ਪਰਿਵਾਰ ਦਾ ਨਾਮ ਉਚਾ ਹੋਇਆ ਹੈ ਉਥੇ ਉਸ ਦੇ ਨਾਲ ਤਪਾ ਸ਼ਹਿਰ ਅਤੇ ਜਿਲਾ ਬਰਨਾਲਾ ਦਾ ਨਾਮ ਵੀ ਰੌਸ਼ਨ ਹੋਇਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਰਿੰਦਰ ਕੁਮਾਰ 12 ਗੋਲਡ ਮੈਡਲ,6 ਸਿਲਵਰ ਅਤੇ ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਚੁੱਕਿਆਂ ਹੈ ਜਿਸ ਕਾਰਨ ਉਸਨੂੰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ,ਆਪ ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉਗੋਕੇ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ ਪਰ ਦੌੜਾਕ ਨੂੰ ਪ੍ਰਸ਼ਾਸਨ ਵੱਲੋਂ ਅਜੇ ਤੱਕ ਸਨਮਾਨਿਤ ਨਾ ਕਰਨ ਕਾਰਨ ਸ਼ਹਿਰ ਨਿਵਾਸੀਆਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ। ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਨੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ 78 ਸਾਲਾਂ ਦੌੜਾਕ ਜੋ ਕੌਮਾਂਤਰੀ ਪੱਧਰ ‘ਤੇ ਸੋਨੇ ਅਤੇ ਸਿਲਵਰ ਦੇ ਮੈਡਮ ਜਿੱਤ ਚੁੱਕਾ ਹੈ ‘ਤੇ ਦੌੜਾਕ ਕੌਮਤਰੀ ਖੇਡ ਮੁਕਾਬਲੇ ਲਈ ਚੁਣਿਆ ਗਿਆ ਹੈ ਨੂੰ ਪ੍ਰਸ਼ਾਸ਼ਨ ਵੱਲੋ ਸਨਮਾਨਿਤ ਕੀਤਾ ਜਾਵੇ।

Leave a Reply

Your email address will not be published.