ਪੰਜਾਬ ਵਿਧਾਨ ਸਭਾ ’ਚ ਹੰਗਾਮਾ: ਚੰਨੀ-ਸਿੱਧੂ ਤੇ ਮਜੀਠੀਆ ਵਿਚਾਲੇ ਤਿੱਖੀ ਬਹਿਸ

ਲੋਕ ਆਵਾਜ਼, ਨਵੰਬਰ 11,2021:

ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦਰਮਿਆਨ ਸ਼ਬਦੀ ਜੰਗ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਨਸ਼ਿਆਂ ਨਾਲ ਸਬੰਧ ਹਨ। ਇਸ ’ਤੇ ਮਜੀਠੀਆ ਨੇ ਚੋਰ ਮਚਾਏ ਸ਼ੋਰ ਦੇ ਨਾਅਰੇ ਮਾਰੇ। ਇਸ ਦੌਰਾਨ ਮੁੱਖ ਮੰਤਰੀ ਦਾ ਸਾਥ ਦੇਣ ਲਈ ਨਵਜੋਤ ਸਿੰਘ ਸਿੱਧੂ ਵੀ ਮੈਦਾਨ ਵਿੱਚ ਆ ਗਏ। ਸਿੱਧੂ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਬੋਲ ਰਹੇ ਸਨ ਤਾਂ ਮਜੀਠੀਆ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਵਾਲਾ ਕੌਣ। ਠੋਕ ਤਾਲੀ। ਸੋਨੀਆਂ ਨੂੰ ਮੁੰਨੀ ਬਣਾਉਣ ਵਾਲਾ ਕੌਣ। ਠੋਕੋ ਤਾਲੀ, ਰਾਧੇ ਮਾਂ ਦਾ ਚੇਲਾ ਕੌਣ।

Leave a Reply

Your email address will not be published.