ਮੁੱਖ ਮੰਤਰੀ ਵੱਲੋਂ ਦਿਵਾਲੀ ਦਾ ਤੋਹਫ਼ਾ – ਘਰੇਲੂ ਖਪਤਕਾਰਾਂ ਲਈ ਬਿਜਲੀ 3 ਰੁਪਏ ਸਸਤੀ

ਲੋਕ ਆਵਾਜ਼, ਨਵੰਬਰ 1,2021:

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਸ਼ਾਮ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫੇ ਦੇ ਦਿੱਤਾ ਹੈ। ਮੁੱਖ ਮੰਤਰੀ ਨੇ ਕੱਲ੍ਹ ਇਕ ਟਵੀਟ ਕੀਤਾ ਸੀ ਕਿ ਉਹ ਪਹਿਲੀ ਨਵੰਬਰ ਨੂੰ ਸ਼ਾਮ 4 ਵਜੇ ਇਤਿਹਾਸਕ ਫੈਸਲਾ ਲੈਣ ਜਾ ਰਹੇ ਹਨ।ਉਹਨਾਂ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 7 ਕਿਲੋ ਵਾਟ ਤੱਕ ਦੇ ਉਪਭੋਗਤਾਵਾਂ ਲਈ ਬਿਜਲੀ ਦਰਾਂ    ‘ਚ 3 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।

ਨਵੀਂ ਦਰਾਂ ਅੱਜ ਤੋਂ ਹੀ ਲਾਗੂ ਹੋਣਗੀਆਂ ਅਤੇ 100 ਯੂਨਿਟ ਤੱਕ 1 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਏਗਾ।ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਘਰੇਲੂ ਬਿਜਲੀ ਦੀਆਂ ਦਰਾਂ ਵਿੱਚ 3 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ 100 ਯੂਨਿਟ ਤੱਕ ਬਿਜਲੀ ਦੀ ਦਰ 4.19 ਪੈਸੇ ਤੋਂ ਘਟ ਕੇ 1.19 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ 100 ਤੋਂ 300 ਯੂਨਿਟਾਂ ਲਈ ਇਹ ਦਰ 7 ਰੁਪਏ ਤੋਂ ਘਟ ਕੇ 4.01 ਰੁਪਏ ਅਤੇ ਇਸ ਤੋਂ ਉੱਪਰ 5.76 ਰੁਪਏ ਪ੍ਰਤੀ ਯੂਨਿਟ ਰਹਿ ਗਈ ਹੈ।

Leave a Reply

Your email address will not be published.