ਜ਼ਿੰਦਗ਼ੀ ਸਫਲ ਕਿਵੇਂ ਬਣੇ – ਵਿਚਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 30 ਅਕਤੂਬਰ 2021

ਲੋਕ ਆਵਾਜ਼, ਅਕਤੂਬਰ 30,2021:

ਜ਼ਿੰਦਗ਼ੀ ਸਫਲ ਕਿਵੇਂ ਬਣੇ – ਵਿਚਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

Amrit vele da Hukamnama Sri Darbar Sahib, Sri Amritsar, Ang 776, 30-Oct-2021

ਸੂਹੀ ਛੰਤ ਮਹਲਾ ੪ ॥  ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥  ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥  ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥  ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥  ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥  ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥  ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥  ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥  ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥  ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥  ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥  ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥  ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥  ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥  ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥  ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥

सूही छंत महला ४ ॥  मारेहिसु वे जन हउमै बिखिआ जिनि हरि प्रभ मिलण न दितीआ ॥  देह कंचन वे वंनीआ इनि हउमै मारि विगुतीआ ॥  मोहु माइआ वे सभ कालखा इनि मनमुखि मूड़ि सजुतीआ ॥  जन नानक गुरमुखि उबरे गुर सबदी हउमै छुटीआ ॥१॥  वसि आणिहु वे जन इसु मन कउ मनु बासे जिउ नित भउदिआ ॥  दुखि रैणि वे विहाणीआ नित आसा आस करेदिआ ॥  गुरु पाइआ वे संत जनो मनि आस पूरी हरि चउदिआ ॥  जन नानक प्रभ देहु मती छडि आसा नित सुखि सउदिआ ॥२॥  सा धन आसा चिति करे राम राजिआ हरि प्रभ सेजड़ीऐ आई ॥  मेरा ठाकुरु अगम दइआलु है राम राजिआ करि किरपा लेहु मिलाई ॥  मेरै मनि तनि लोचा गुरमुखे राम राजिआ हरि सरधा सेज विछाई ॥  जन नानक हरि प्रभ भाणीआ राम राजिआ मिलिआ सहजि सुभाई ॥३॥  इकतु सेजै हरि प्रभो राम राजिआ गुरु दसे हरि मेलेई ॥  मै मनि तनि प्रेम बैरागु है राम राजिआ गुरु मेले किरपा करेई ॥  हउ गुर विटहु घोलि घुमाइआ राम राजिआ जीउ सतिगुर आगै देई ॥  गुरु तुठा जीउ राम राजिआ जन नानक हरि मेलेई ॥४॥२॥६॥५॥७॥६॥१८॥

Soohee, Chhant, Fourth Mehl:  Eradicate the poison of egotism, O human being; it is holding you back from meeting your Lord God.  This golden-colored body has been disfigured and ruined by egotism.  Attachment to Maya is total darkness; this foolish, self-willed manmukh is attached to it.  O servant Nanak, the Gurmukh is saved; through the Word of the Guru’s Shabad, he is released from egotism. ||1||  Overcome and subdue this mind; your mind wanders around continually, like a falcon.  The mortal’s life-night passes painfully, in constant hope and desire.  I have found the Guru, O humble Saints; my mind’s hopes are fulfilled, chanting the Lord’s Name.  Please bless servant Nanak, O God, with such understanding, that abandoning false hopes, he may always sleep in peace. ||2||  The bride hopes in her mind, that her Sovereign Lord God will come to her bed.  My Lord and Master is infinitely compassionate; O Sovereign Lord, be merciful, and merge me into Yourself.  My mind and body long to behold the Guru’s face. O Sovereign Lord, I have spread out my bed of loving faith.  O servant Nanak, when the bride pleases her Lord God, her Sovereign Lord meets her with natural ease. ||3||  My Lord God, my Sovereign Lord, is on the one bed. The Guru has shown me how to meet my Lord.  My mind and body are filled with love and affection for my Sovereign Lord. In His Mercy, the Guru has united me with Him.  I am a sacrifice to my Guru, O my Sovereign Lord; I surrender my soul to the True Guru.  When the Guru is totally pleased, O servant Nanak, he unites the soul with the Lord, the Sovereign Lord. ||4||2||6||5||7||6||18||

ਪਦਅਰਥ:- ਮਾਰੇਹਿਸੁ—ਇਸ (ਹਉਮੈ) ਨੂੰ ਮਾਰ ਦਿਉ। ਵੇ ਜਨ—ਹੇ ਭਾਈ! ਬਿਖਿਆ—ਮਾਇਆ। ਜਿਨਿ—ਜਿਸ (ਮਾਇਆ) ਨੇ। ਦੇਹ—ਸਰੀਰ, ਕਾਂਇਆਂ। ਕੰਚਨ—ਸੋਨਾ। ਵੇ—ਹੇ ਭਾਈ! ਕੰਚਨ ਵੰਨੀਆ—ਸੋਨੇ ਦੇ ਰੰਗ ਵਾਲੀ, ਸੋਹਣੀ। ਇਨਿ ਹਉਮੈ—ਇਸ ਹਉਮੈ ਨੇ। ਮਾਰਿ—ਮਾਰ ਕੇ। ਵਿਗੁਤੀਆ—ਖ਼ੁਆਰ ਕਰ ਦਿੱਤੀ ਹੈ। ਇਨਿ ਮੂੜਿ ਮਨਮੁਖਿ—ਇਸ ਮੂਰਖ ਮਨਮੁਖ ਨੇ। ਮੂੜਿ—ਮੂਰਖ ਨੇ। ਮਨਮੁਖਿ—ਮਨ ਦੇ ਮੁਰੀਦ ਮਨੁੱਖ ਨੇ। ਸਜੁਤੀਆ—(ਆਪਣੇ ਆਪ ਨੂੰ ਕਾਲਖ ਨਾਲ) ਜੋੜਿਆ ਹੋਇਆ ਹੈ। ਗੁਰਮੁਖਿ—ਗੁਰੂ ਪਦਅਰਥ:- ਵਸਿ—ਵੱਸ ਵਿਚ। ਵਸਿ ਆਣਿਹੁ—(ਆਪਣੇ) ਵੱਸ ਵਿਚ ਲਿਆਓ। ਕਉ—ਨੂੰ। ਬਾਸਾ—ਬਾਸ਼ਾ, ਇਕ ਸ਼ਿਕਾਰੀ ਪੰਛੀ। ਜਿਉ—ਵਾਂਗ। ਦੁਖਿ—ਦੁੱਖ ਵਿਚ। ਰੈਣਿ—(ਜ਼ਿੰਦਗੀ ਦੀ) ਰਾਤ। ਵਿਹਾਣੀਆ—ਲੰਘਦੀ ਹੈ। ਪਾਇਆ—ਮਿਲਾਪ ਪ੍ਰਾਪਤ ਕਰ ਲਿਆ। ਮਨਿ—ਮਨ ਵਿਚ। ਚਉਦਿਆ—ਉਚਾਰਦਿਆਂ, ਜਪਦਿਆਂ। ਪ੍ਰਭ—ਹੇ ਪ੍ਰਭੂ! ਛਡਿ—ਛੱਡ ਕੇ। ਸੁਖਿ—ਆਨੰਦ ਵਿਚ। ਸਉਦਿਆ—ਲੀਨ ਰਹਿੰਦਾ ਹੈ।2। ਦੇ ਸਨਮੁਖ ਰਹਿਣ ਵਾਲੇ ਮਨੁੱਖ। ਉਬਰੇ—(ਕਾਲਖ ਤੋਂ) ਬਚ ਜਾਂਦੇ ਹਨ। ਛੁਟੀਆ—ਮੁੱਕ ਜਾਂਦੀ ਹੈ, ਖ਼ਲਾਸੀ ਹੋ ਜਾਂਦੀ ਹੈ।1।

ਅਰਥ:- ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ। ਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ।   ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ।   ਹੇ ਦਾਸ ਨਾਨਕ! (ਆਖ—ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।1।   ਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ।   ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ—) ਹੇ ਪ੍ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।2।

अर्थ :-हे भाई ! जिस हऊमै ने जिस माया ने (जीव को कभी) भगवान के साथ मिलने नहीं दिया, इस हऊमै को इस माया को (अपने अंदर से) मार ख़त्म करो । हे भाई ! (देखो !) यह शरीर सोने के रंग जैसा सुंदर होता है, (पर जहाँ हऊमै आ गई) इस हऊमै ने (उस शरीर को) मार के खुआर कर दिया ।  हे भाई ! माया का मोह केवल कालिख है, पर अपने मन के मुरीद इस मूर्ख मनुख ने (अपने आप को इस कालिख के साथ ही) जोड़ रखा है ।  हे दास नानक ! (बोल-हे भाई !) गुरु के सनमुख रहने वाले मनुख (इस हऊमै से) बच जाते हैं, गुरु के शब्द की बरकत के साथ उनको हऊमै से मुक्ति मिल जाती है ।1 ।  हे भाई ! (अपने) इस मन को (सदा अपने) वश में रखो । (मनुख का यह) मन सदा (शिकारी पंछी) बाशे जैसे भटकता है । सदा आशांए ही आशांए बनाते (मनुख की सारी जिंदगी की) रात दु:ख में ही बीतती है ।  हे संत जनो ! जिस मनुख को गुरु मिल गया (वह परमात्मा का नाम जपने लग जाता है, और) नाम अराधते हुए (उस के) मन में (उॅठी हरिनाम सुमिरन की) आशा पूरी हो जाती है । हे दास नानक ! (भगवान के दर पर अरदास करा कर और बोल-) हे भगवान ! (मुझे भी अपना नाम जपने की) सूझ बख्श (जो मनुख नाम जपता है, वह दुनिया वाली) आशांए छोड़ के आत्मिक आनंद में लीन रहता है ।2 ।

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

 

Leave a Reply

Your email address will not be published. Required fields are marked *