‘ਹਿੰਦੂ ਹੋਣ ‘ਤੇ ਮੈਂ ਸ਼ਰਮਿੰਦਾ ਹਾਂ’: ਸਵਰਾ ਭਾਸਕਰ

ਨਵੀਂ ਦਿੱਲੀ: ਦੇਸ਼ ਦੇ ਹਰ ਮੁੱਦੇ ‘ਤੇ ਆਪਣੀ ਰਾਏ ਰੱਖਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਇਕ ਵਾਰ ਫਿਰ ਟਵੀਟ ਕਰ ਕੇ ਗੁੱਸਾ ਜ਼ਾਹਰ ਕੀਤਾ ਹੈ। ਸਵਰਾ ਭਾਸਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਬਜਰੰਗ ਦਲ ਦੇ ਵਰਕਰਾਂ ਵਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ‘ਤੇ ਗੁੱਸੇ ‘ਚ ਹੈ। ਉਸ ਨੇ ਘਟਨਾ ਦੀ ਵੀਡੀਓ ਕਲਿੱਪ ਟਵੀਟ ਕਰਕੇ ਕਿਹਾ ਕਿ ਉਹ ਹਿੰਦੂ ਹੋਣ ‘ਤੇ ਸ਼ਰਮਿੰਦਾ ਹੈ।

ਨਮਾਜ਼ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਦੱਸ ਦੇਈਏ ਕਿ ਸ਼ੁੱਕਰਵਾਰ (22 ਅਕਤੂਬਰ) ਨੂੰ ਜਦੋਂ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰ ਗੁਰੂਗ੍ਰਾਮ ਦੇ ਸੈਕਟਰ 12-A ‘ਚ ਇਕ ਨਿੱਜੀ ਸੰਪਤੀ ‘ਚ ਸ਼ਾਂਤੀ ਨਾਲ ਨਮਾਜ਼ ਅਦਾ ਕਰ ਰਹੇ ਸਨ। ਇਕ ਗੁੱਸੇ ਭਰੀ ਭੀੜ ਜਿਸ ‘ਚ ਕਥਿਤ ਤੌਰ ‘ਤੇ ਬਜਰੰਗ ਦਲ ਦੇ ਵਰਕਰ ਸ਼ਾਮਲ ਸਨ, ਉੱਥੇ ਪਹੁੰਚ ਗਏ ਤੇ ਨਮਾਜ਼ ਅਦਾ ਕਰ ਰਹੇ ਲੋਕਾਂ ਦੇ ਸਾਹਮਣੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਇਲਾਕੇ ‘ਚ ਤਣਾਅ ਪੈਦਾ ਹੋ ਗਿਆ।

Leave a Reply

Your email address will not be published.