ਪੰਜਾਬ ’ਚ 8367 ਨਵੇਂ ਮਾਮਲੇ, 165 ਮੌਤਾਂ

ਲੋਕ ਆਵਾਜ਼,ਮਈ 8,2021:

ਪੰਜਾਬ ’ਚ ਸ਼ੁੱਕਰਵਾਰ ਨੂੰ 22 ਜ਼ਿਲ੍ਹਿਆਂ ’ਚੋਂ ਕੋਰੋਨਾ ਦੇ 8367 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧ ਕੇ 424647 ’ਤੇ ਪੁੱਜ ਗਈ ਹੈ ਅਤੇ 165 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਕੁਲ ਅੰਕੜਾ 10144 ਤੱਕ ਪੁੱਜ ਗਿਆ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 69724 ਹੈ ਅਤੇ ਕੋਰੋਨਾ ਪਾਜ਼ੇਟਿਵ 334779 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।
ਸੂਬੇ ਵਿਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 7642667 ਹੋ ਗਈ ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਸ਼ੁੱਕਰਵਾਰ ਨੂੰ 22 ਜ਼ਿਲ੍ਹਿਆਂ ’ਚੋਂ ਕੋਰੋਨਾ ਦੇ 8367 ਨਵੇਂ ਮਾਮਲੇ ਮਿਲੇ ਹਨ, ਜਿਨ੍ਹਾਂ ’ਚੋਂ ਲੁਧਿਆਣਾ 1465, ਜਲੰਧਰ 527, ਪਟਿਆਲਾ 692, ਐਸਏਐਸ ਨਗਰ 675, ਅੰਮ੍ਰਿਤਸਰ 502, ਗੁਰਦਾਸਪੁਰ 310, ਬਠਿੰਡਾ 1027, ਹੁਸ਼ਿਆਰਪੁਰ 277, ਫਿਰੋਜ਼ਪੁਰ 306, ਪਠਾਨਕੋਟ 408, ਸੰਗਰੂਰ 307, ਕਪੂਰਥਲਾ 142, ਫਰੀਦਕੋਟ 148, ਸ੍ਰੀ ਮੁਕਤਸਰ ਸਾਹਿਬ 384 , ਫਾਜ਼ਿਲਕਾ 408, ਮੋਗਾ 81, ਰੋਪੜ 3, ਸ੍ਰੀ ਫ਼ਤਹਿਗੜ੍ਹ ਸਾਹਿਬ 136, ਬਰਨਾਲਾ 90, ਤਰਨ ਤਾਰਨ 77, ਐਸਬੀਐਸ ਨਗਰ 86 ਤੇ ਮਾਨਸਾ ’ਚ 316 ਮਾਮਲੇ ਸਾਹਮਣੇ ਆਏ ਹਨ।

Leave a Reply

Your email address will not be published. Required fields are marked *