ਰਾਸ਼ਟਰਪਤੀ ਦਾ ਟਵਿੱਟਰ ਅਕਾਊਂਟ ਬੰਦ ਹੋਣ ਤੋਂ ਬਾਅਦ ਨਾਈਜੀਰੀਆ ਨੇ ਪੂਰੇ ਦੇਸ਼ ‘ਚ ਲਗਾਈ ਟਵਿੱਟਰ ‘ਤੇ ਪਾਬੰਦੀ

ਲੋਕ ਆਵਾਜ਼, ਜੂਨ 5,2021:

ਟਵਿੱਟਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਨਾਈਜੀਰੀਆ ਨੇ ਪੂਰੇ ਦੇਸ਼ ਵਿੱਚ ਟਵਿੱਟਰ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਸੀ। ਇਸ ਸੰਬੰਧ ਵਿੱਚ ਨਾਈਜੀਰੀਆ ਦਾ ਕਹਿਣਾ ਹੈ ਕਿ ਟਵਿੱਟਰ ਦੀ ਵਰਤੋਂ ਦੇਸ਼ ਦੇ ਕਾਰਪੋਰੇਟਾਂ ਨੂੰ ਅਪਮਾਨਿਤ ਕਰਨ ਲਈ ਕੀਤੀ ਜਾ ਰਹੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੇ ਟਵਿੱਟਰ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।

ਮੰਤਰਾਲੇ ਦੇ ਵਿਸ਼ੇਸ਼ ਸਹਾਇਕ ਸੇਗੁਨ ਐਡਯੇਮੀ ਨੇ ਇਸ ਬਾਰੇ ਕਿਹਾ ਕਿ ਮੈਂ ਤਕਨੀਕੀ ਤੌਰ ‘ਤੇ ਇਸ ਦਾ ਜਵਾਬ ਨਹੀਂ ਦੇ ਸਕਦਾ, ਫਿਲਹਾਲ ਟਵਿੱਟਰ ਦੀ ਸਹੂਲਤ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਟਵੀਟ ਕਰਕੇ ‘ਘਰੇਲੂ ਯੁੱਧ’ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਟਵਿੱਟਰ ਨੇ ਬੁਹਾਰੀ ਦਾ ਅਕਾਊਂਟ ਬੰਦ ਕਰ ਦਿੱਤਾ ਸੀ। ਸਾਬਕਾ ਸੈਨਿਕ ਜਨਰਲ, ਬੁਹਾਰੀ ਨੇ ਬਿਆਨ ਵਿੱਚ ਦੱਖਣ-ਪੂਰਬ ਵਿੱਚ ਹੋਈ ਹਿੰਸਾ ਦਾ ਜ਼ਿਕਰ ਕੀਤਾ।

ਨਾਈਜੀਰੀਆ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ, “ਅੱਜ ਜੋ ਵੀ ਲੋਕ ਗ਼ਲਤ ਵਿਵਹਾਰ ਕਰ ਰਹੇ ਹਨ, ਉਹ ਨਾਈਜੀਰੀਆ ਦੇ ਘਰੇਲੂ ਯੁੱਧ ਬਾਰੇ ਜਾਣਨ ਲਈ ਬਹੁਤ ਨੌਜਵਾਨ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਕਿੰਨੀਆਂ ਜਾਨਾਂ ਗਈਆਂ ਅਤੇ ਉਦੋਂ ਕਿੰਨਾ ਨੁਕਸਾਨ ਹੋਇਆ। ਅਸੀਂ 30 ਮਹੀਨਿਆਂ ਤੱਕ ਮੈਦਾਨ ਵਿਚ ਰਹੇ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ। ਟਵਿੱਟਰ ਨੇ ਇਹ ਟਿੱਪਣੀ ਹਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਨਿਯਮਾਂ ਦੇ ਵਿਰੁੱਧ ਹੈ। ਇਹੋ ਟਿੱਪਣੀ ਨਾਈਜੀਰੀਆ ਦੇ ਰਾਸ਼ਟਰਪਤੀ ਦੇ ਅਧਿਕਾਰਤ ਖਾਤੇ ਤੋਂ ਵੀ ਕੀਤੀ ਗਈ ਸੀ।

Leave a Reply

Your email address will not be published. Required fields are marked *