ਕੋਰੋਨਾ ਦੀ ਮਾਰ : ਸੈਰ ਸਪਾਟਾ ਉਦਯੋਗ ਨੂੰ 60,000 ਕਰੋੜ ਰੁਪਏ ਦਾ ਘਾਟਾ, ਪਿਛਲੇ ਸਾਲ ਤੋਂ ਟੂਰਿਸਟ ਵੀਜ਼ਾ ਬੰਦ

ਲੋਕ ਆਵਾਜ਼, ਅਪ੍ਰੈਲ 28:

ਕੋਰੋਨਾ ਮਹਾਂਮਾਰੀ ਨੇ ਭਾਰਤੀ ਸੈਰ-ਸਪਾਟਾ ਉਦਯੋਗ ਨੂੰ ਤਬਾਹ ਕਰ ਦਿੱਤਾ ਹੈ। ਪਿਛਲੇ ਸਾਲ ਮਾਰਚ ਤੋਂ ਇੱਕ ਵੀ ਸੈਲਾਨੀ ਭਾਰਤ ਨਹੀਂ ਆਇਆ, ਕਿਉਂਕਿ ਪਿਛਲੇ ਸਾਲ 20 ਮਾਰਚ ਤੋਂ ਸਰਕਾਰ ਨੇ ਸੈਰ-ਸਪਾਟਾ ਵੀਜ਼ਾ ਮੁਅੱਤਲ ਕੀਤਾ ਹੋਇਆ ਹੈ। ਅਨੁਮਾਨ ਹੈ ਕਿ ਸੈਰ ਸਪਾਟੇ ਨੂੰ 60 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।

ਟੂਰ ਆਪਰੇਟਰ ਲਾਜਪਤ ਰਾਏ ਜਾਪਾਨੀ ਸੈਲਾਨੀਆਂ ਤੋਂ ਸਾਲਾਨਾ 40-50 ਕਰੋੜ ਦਾ ਵਪਾਰ ਕਰਦੇ ਸਨ। ਪਿਛਲੇ ਵਿੱਤੀ ਵਰ੍ਹੇ ਵਿੱਚ ਉਨ੍ਹਾਂ ਨੇ ਇੱਕ ਰੁਪਿਆ ਵੀ ਨਹੀਂ ਕਮਾਇਆ ਹੈ। ਕੋਰੋਨਾ ਕਰਕੇ ਯਾਤਰਾ, ਟੂਰ ਅਤੇ ਹੋਟਲ ਨਾਲ ਜੁੜੇ ਕਾਰੋਬਾਰੀ ਭੈੜੀ ਸਥਿਤੀ ਵਿੱਚ ਹਨ। ਵਿਦੇਸ਼ੀ ਸੈਲਾਨੀ ਪਿਛਲੇ 13 ਮਹੀਨਿਆਂ ਤੋਂ ਕਿਸੇ ਵੀ ਤਰ੍ਹਾਂ ਭਾਰਤ ਨਹੀਂ ਆਏ। ਕੇਂਦਰੀ ਸੈਰ-ਸਪਾਟਾ ਮੰਤਰੀ ਪਹਿਲਾਦ ਪਟੇਲ ਨੇ ਸੰਸਦ ਨੂੰ ਦੱਸਿਆ ਕਿ 2019 ਦੇ ਮੁਕਾਬਲੇ 2020 ਵਿਚ 75 ਪ੍ਰਤੀਸ਼ਤ ਘੱਟ ਵਿਦੇਸ਼ੀ ਯਾਤਰੀ ਆਏ ਸਨ ਕਿਉਂਕਿ 25 ਮਾਰਚ ਤੋਂ ਸੈਰ-ਸਪਾਟਾ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਸੀ।

Leave a Reply

Your email address will not be published. Required fields are marked *