ਜੰਮੂ-ਕਸ਼ਮੀਰ ਵਿੱਚ ਵੀ ਬਲੈਕ ਫੰਗਸ ਮਹਾਂਮਾਰੀ ਐਲਾਨੀ ਗਈ

ਲੋਕ ਆਵਾਜ਼, ਮਈ 24,2021:

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਲੈਕ ਫੰਗਸ ਨੂੰ ਮਹਾਂਮਾਰੀ ਰੋਗ ਐਕਟ-1897 ਦੇ ਤਹਿਤ ਮਹਾਂਮਾਰੀ ਬਿਮਾਰੀ ਘੋਸ਼ਿਤ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਾਲੀ ਫੰਗਸ ਨੂੰ ਮਹਾਂਮਾਰੀ ਦੀ ਬਿਮਾਰੀ ਕਰਾਰ ਦਿੱਤਾ ਹੈ। ਭਾਰਤ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਕਾਲੇ ਫੰਗਸ ਨੂੰ ਮਹਾਂਮਾਰੀ ਰੋਗ ਐਕਟ ਦੇ ਤਹਿਤ ਮਹਾਂਮਾਰੀ ਘੋਸ਼ਿਤ ਕੀਤਾ ਜਾਵੇ।

ਪਿਛਲੇ ਚਾਰ ਦਿਨਾਂ ਵਿੱਚ ਜੰਮੂ ਕਸ਼ਮੀਰ ਵਿੱਚ ਬਲੈਕ ਫੰਗਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਵਿੱਚ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਦਾ ਇਲਾਜ਼ ਬਾਹਰੀ ਸੂਬੇ ਵਿਚ ਚੱਲ ਰਿਹਾ ਹੈ ਅਤੇ ਤੀਜਾ ਮਾਮਲਾ ਸ੍ਰੀਨਗਰ ਦਾ ਹੈ, ਜਿਸ ਦਾ ਇਲਾਜ ਸਰਕਾਰੀ ਡੈਂਟਲ ਕਾਲਜ ਸ੍ਰੀਨਗਰ ਵਿਖੇ ਚੱਲ ਰਿਹਾ ਹੈ। ਬਲੈਕ ਫੰਗਸ ਜੰਮੂ-ਕਸ਼ਮੀਰ ਲਈ ਕੋਈ ਨਵੀਂ ਬਿਮਾਰੀ ਨਹੀਂ ਹੈ। ਇਸ ਦਾ ਇਕ ਕੇਸ ਨਵੰਬਰ 2020 ਵਿੱਚ ਵੀ ਸਾਹਮਣੇ ਆਇਆ ਸੀ ਅਤੇ ਇਸ ਦਾ ਸਫਲਤਾਪੂਰਵਕ ਸਰਕਾਰੀ ਡੈਂਟਲ ਕਾਲਜ, ਸ੍ਰੀਨਗਰ ਵਿਖੇ ਇਲਾਜ ਕੀਤਾ ਗਿਆ ਸੀ।

Leave a Reply

Your email address will not be published. Required fields are marked *